ਮੁੱਖ ਪੰਨਾ > ਪੰਜਾਬੀ

PDFUnicode




Wales & West Housing Association (WWHA)

ਵੇਲਜ਼ ਅਤੇ ਪੱਛਮੀ ਆਵਾਸ ਐਸੋਸੀਏਸ਼ਨ

ਤੁਹਾਡਾ ਸਵਾਗਤ ਹੈ!

Wales & West Housing Association (WWHA) ਵਿੱਚ ਸਵਾਗਤ ਹੈ। ਸਾਡਾ ਟੀਚਾ ਵੇਲਜ਼ ਭਰ ਵਿੱਚ ਘਰਾਂ ਅਤੇ ਸੇਵਾਵਾਂ ਲਈ ਪਹਿਲੀ ਚੋਣ ਬਣਨਾ ਹੈ।

ਹਾਊਸਿੰਗ ਮੌਕੇ

Wales & West Housing Association ਮਿਆਰੀ ਘਰਾਂ ਦੀ ਇਕ ਵਿਸਤਿਰਤ ਚੋਣ ਮੁਹੱਈਆ ਕਰਦੀ ਹੈ। ਸਾਡੇ ਕੋਲ ਪੂਰੇ ਵੇਲਜ਼ ਵਿੱਚ ਵੱਖੋ-ਵੱਖ ਥਾਵਾਂ ਵਿੱਚ 9000 ਮਲਕੀਅਤਾਂ ਹਨ।

ਬਹੁਤ ਸਾਰੇ ਲੋਕ ਸੋਚਦੇ ਹਨ ਕਿ WWHA ਸਿਰਫ਼ ਬੇਘਰ ਲੋਕਾਂ ਅਤੇ ਜੋ ਘਰ ਖਰੀਦਣ ਦੇ ਸਮਰੱਥ ਨਹੀਂ ਹਨ, ਦੀ ਹੀ ਮਦਦ ਕਰਦੀ ਹੈ। ਸੱਚਾਈ ਇਹ ਹੈ ਕਿ ਅਸੀਂ ਆਪਣੀਆਂ ਮਲਕੀਅਤਾਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਕਿਰਾਏ 'ਤੇ ਦਿੰਦੇ ਹਾਂ, ਬਜ਼ੁਰਗ ਲੋਕਾਂ, ਜਿਹਨਾਂ ਨੂੰ ਹੁਣ ਘਰ ਦੀ ਮਾਲਕੀ ਦੀ ਚਿੰਤਾ ਲੈਣ ਦੀ ਕੋਈ ਲੋੜ ਨਹੀਂ ਹੈ, ਤੋਂ ਲੈ ਕੇ ਉਹਨਾਂ ਪਰਿਵਾਰਾਂ ਅਤੇ ਨੌਜਵਾਨਾਂ ਨੂੰ ਜਿਹੜੇ ਜਾਇਦਾਦ ਨੂੰ ਗਿਰਵੀ ਰੱਖ ਬੰਨ੍ਹੇ ਨਾ ਜਾਣ ਦਾ ਫ਼ੈਸਲਾ ਕਰਦੇ ਹਨ।

ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰ ਕੋਈ ਸਾਡੀਆਂ ਹਾਊਸਿੰਗ ਸੇਵਾਵਾਂ ਬਾਰੇ ਜਾਣਦਾ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਪ੍ਰਤੀਬੱਧ ਹਾਂ ਕਿ ਉਹ ਕਮਿਊਨਿਟੀ ਦੇ ਸਾਰੇ ਖੇਤਰਾਂ ਨੂੰ ਮਿਲਣ।

ਕਿਰਾਏ ਦੀ ਰਿਹਾਇਸ਼

  • ਆਮ ਰਿਹਾਇਸ਼:
    ਸਾਡੇ ਕੋਲ ਫ਼ਲੈਟ, ਬੰਗਲੇ, ਮੇਜ਼ਨੈੱਟ ਅਤੇ ਘਰ ਹਨ ਜਿਹੜੇ ਪਰਿਵਾਰਾਂ, ਜੋੜਿਆਂ ਅਤੇ ਇਕੱਲੇ ਰਹਿਣ ਵਾਲੇ ਲੋਕਾਂ ਲਈ ਢੁੱਕਵੇਂ ਹਨ। ਇਹ 1 ਬੈਡਰੂਮ ਤੋਂ ਲੈ ਕੇ 4 ਬੈਡਰੂਮ ਵਾਲੇ ਘਰਾਂ ਤੱਕ ਵੱਖ-ਵੱਖ ਅਕਾਰ ਦੇ ਹਨ, ਭਾਵੇਂ ਸਾਡੇ ਕੋਲ 4 ਬੈਡਰੂਮ ਵਾਲੇ ਘਰ ਸਿਰਫ਼ ਸੀਮਤ ਗਿਣਤੀ ਦੇ ਹਨ।
  • ਸ਼ਰਨ ਵਾਲੀ ਰਿਹਾਇਸ਼:
    ਸਾਡੇ ਕੋਲ ਬੈੱਡਸਿਟ, ਫ਼ਲੈਟ ਅਤੇ ਬੰਗਲੇ ਹਨ ਜਿਹੜੇ ਉਹਨਾਂ ਇਕੱਲੇ ਰਹਿੰਦੇ ਲੋਕਾਂ ਜਾਂ ਜੋੜਿਆਂ ਲਈ ਹਨ, ਜਿਹੜੇ 60 ਸਾਲ ਤੋਂ ਵੱਧ ਉਮਰ ਦੇ ਹਨ (ਜਾਂ 55 ਸਾਲ ਤੋਂ ਵੱਧ ਜੇ ਤੁਹਾਨੂੰ ਕੋਈ ਡਾਕਟਰੀ ਲੋੜ ਹੋਵੇ)। ਇਸ ਨਾਲ ਬਜ਼ੁਰਗ ਲੋਕਾਂ ਕੋਲ ਮਦਦ ਦਾ ਕੋਈ ਹਿੱਸਾ ਜਿਵੇਂ ਕਿ ਐਮਰਜੈਂਸੀ ਅਲਾਰਮ ਜਾਂ ਇੱਕ ਸਕੀਮ ਮੈਨੇਜਰ ਹੋਣ ਦੇ ਨਾਲ, ਕਮਿਊਨਿਟੀ ਵਿੱਚ ਉਹ ਇੱਕ ਸੁਤੰਤਰ ਜੀਵਨ ਜੀਅ ਸਕਦੇ ਹਨ। ਕੁਝ ਸਕੀਮਾਂ ਭਾਈਚਾਰਕ ਸਹੂਲਤਾਂ ਪੇਸ਼ ਕਰਦੀਆਂ ਹਨ ਜਿਵੇਂ ਕਿ ਇਕੱਠੇ ਮਿਲ ਕੇ ਬੈਠਣ ਲਈ ਇੱਕ ਕਮਰਾ ਜਾਂ ਇੱਕ ਲੌਂਡਰੀ।

ਘਰ ਦੀ ਮਾਲਕੀ

  • ਸਾਡੇ ਕੋਲ ਅਜਿਹੀ ਰਿਹਾਇਸ਼ ਹੈ ਜੋ ਕਿ ਸ਼ਰਨ ਵਾਲੀ ਰਿਹਾਇਸ਼ (ਉੱਪਰ) ਵਰਗੀ ਹੈ ਪਰ ਜਿਥੇ ਰਿਹਾਇਸ਼ ਖਰੀਦੀ ਜਾਂਦੀ ਹੈ।

ਤਾਂ ਮੈਂ ਅਰਜ਼ੀ ਕਿਵੇਂ ਦਿਆਂ?

ਜੇ ਤੁਸੀਂ WWHA ਦਾ ਇੱਕ ਵਾਸੀ ਬਣਨ ਅਤੇ ਸਾਡੀਆਂ ਮਲਕੀਅਤਾਂ ਵਿੱਚੋਂ ਕਿਸੇ ਇੱਕ ਵਿੱਚ ਰਹਿਣ ਦੀ ਦਿਲਚਸਪੀ ਰੱਖਦੇ ਹੋ, ਤਾਂ ਕਿਰਪਾ ਕਰਕੇ ਟੈਲੀਫ਼ੋਨ ਨੰਬਰ 0800 052 2526 'ਤੇ ਗਾਹਕ ਸੇਵਾ ਕੇਂਦਰ ਨੂੰ ਸੰਪਰਕ ਕਰੋ।

ਅਸੀਂ Language Line ਦੇ ਇੱਕ ਮੈਂਬਰ ਹਾਂ ਜਿਸ ਤੋਂ ਭਾਵ ਹੈ ਕਿ ਅਸੀਂ ਟੈਲੀਫ਼ੋਨ ਕਾਲਾਂ ਦਾ ਅਨੁਵਾਦ ਕੀਤੇ ਜਾਣ ਲਈ ਪ੍ਰਬੰਧ ਕਰ ਸਕਦੇ ਹਾਂ - ਖਰਚਾ ਅਸੀਂ ਭਰਾਂਗੇ। ਤੁਸੀਂ ਕਿਸੇ ਹੋਰ ਭਾਸ਼ਾ ਵਿੱਚ ਜਾਣਕਾਰੀ ਦੀ ਬੇਨਤੀ ਕਰ ਸਕਦੇ ਹੋ ਅਤੇ ਅਸੀਂ, ਜਿਥੇ ਵੀ ਮੁਨਾਸਬ ਹੋਇਆ, ਇਸ ਜਾਣਕਾਰੀ ਦਾ ਅਨੁਵਾਦ ਕਰਨ ਦਾ ਜਤਨ ਕਰਾਂਗੇ। ਮਿਸਾਲ ਵਜੋਂ, ਤੁਸੀਂ ਆਪਣੀ ਪਹਿਲੀ ਭਾਸ਼ਾ ਵਿੱਚ ਇੱਕ ਅਰਜ਼ੀ ਫ਼ਾਰਮ ਦੀ ਬੇਨਤੀ ਕਰ ਸਕਦੇ ਹੋ।

ਰੋਜ਼ਗਾਰ ਮੌਕੇ

Wales & West Housing Association ਵਿੱਚ ਵੇਲਜ਼ ਭਰ ਵਿਚਲੇ ਖੇਤਰਾਂ ਵਿੱਚ ਲੱਗਭੱਗ 320 ਵਿਅਕਤੀ ਵੀ ਨੌਕਰੀਸ਼ੁਦਾ ਹਨ ਜਿਥੇ ਅਸੀਂ ਮਾਲਕ ਹਾਂ ਅਤੇ ਸਟਾੱਕ ਪ੍ਰਬੰਧ ਕਰਦੇ ਹਾਂ। ਅਸੀਂ ਇੱਕ ਬਰਾਬਰ ਦੇ ਮੌਕਿਆਂ ਵਾਲੇ ਮਾਲਕ ਹਾਂ ਅਤੇ ਚਾਹੁੰਦੇ ਹਾਂ ਕਿ ਕਮਿਊਨਿਟੀ ਦੇ ਸਾਰੇ ਖੇਤਰ, ਜੇ ਉਹਨਾਂ ਕੋਲ ਅਜਿਹਾ ਕਰਨ ਦੇ ਲੋੜੀਂਦੇ ਹੁਨਰ ਹੋਣ, ਤਾਂ ਉਹ ਸਾਡੀਆਂ ਨੌਕਰੀਆਂ ਲਈ ਦਰਖ਼ਾਸਤ ਦੇਣ ਲਈ ਉਤਸ਼ਾਹਤ ਮਹਿਸੂਸ ਕਰਨ।

ਸੰਪਰਕ ਵੇਰਵੇ

ਟੈਲੀਫ਼ੋਨ: 0800 052 2526
ਮਿਨੀਕੌਮ: 0800 052 5205
ਵੈਬਸਾਈਟ: www.wwha.net
ਈਮੇਲ: info@wwha.co.uk

Wales and West Housing Association
3 Alexandra Gate
Ffordd Pengam
Tremorfa
Cardiff
CF24 2UD


© ਕਾਪੀਰਾਈਟ: Wales & West Housing Association 2006
ਵੈਬਸਾਈਟ ਵਿਕਸਿਤ ਕੀਤੀ ਗਈ: Trisoft | ਸਾਈਟ ਨਕਸ਼ਾ


© Copyright Wales & West Housing Association 2006 | Site developed by Trisoft | Site Map